ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕਾਇਆ ਕਲਪ ਕੀਤੀ ਸੈਲਾਨੀ ਸਹੂਲਤਾਵਾਂ ਦਾ ਪ੍ਰਾਜੈਕਟ
ਸੈਰ-ਸਪਾਟਾ ਖੇਤਰ ਅਤੇ ਪੰਜਾਬ ਦੀ ਆਮਦਨ ਲਈ ਮਜ਼ਬੂਤ ਖੰਭ ਹੋਵੇਗਾ ਸਾਬਿਤ: ਨਵਜੋਤ ਸਿੰਘ ਸਿੱਧੂ
• 26 ਜਨਵਰੀ ਤੱਕ ਮੁਕੰਮਲ ਹੋਵੇਗਾ ਪੂਰਾ ਪ੍ਰਾਜੈਕਟ, ਮੁੱਖ ਮੰਤਰੀ ਕਰਨਗੇ ਰਸਮੀ ਉਦਘਾਟਨ
• ਪ੍ਰਵੇਸ਼ ਦੁਆਰ, ਫੂਡ ਪਲਾਜਾ, ਬੱਚਿਆ ਲਈ ਪਾਰਕ, ਇੰਟਰਪ੍ਰੀਟੇਸ਼ਨ ਸੈਂਟਰ, ਪ੍ਰਦਰਸ਼ਨੀ ਹਾਲ ਅਤੇ
ਆਡੀਓ-ਵਿਜ਼ੂਅਲ ਰੂਮ ਹੋਣਗੇ ਖਿੱਚ ਦਾ ਕੇਂਦਰ
• ਸੈਰਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਮੀਡੀਆ ਕਰਮੀਆਂ ਨੂੰ ਨਾਲ ਲੈ ਕੇ ਚਿੜੀਆ ਘਰ ਵਿਖੇ ਪੂਰੇ ਪ੍ਰਾਜੈਕਟ ਦਾ ਲਿਆ ਜਾਇਜ਼ਾ
• ਨਵਜੋਤ ਸਿੰਘ ਸਿੱਧੂ ਨੇ ਪ੍ਰਤੀ ਸਾਲ 4 ਲੱਖ ਰੁਪਏ ਦੇ ਖਰਚੇ ਨਾਲ ਸਫੇਦ ਬਾਘਾਂ ਦੀ ਜੋੜੀ ਨੂੰ ਲਿਆ
ਗੋਦ
• ਸੈਲਾਨੀਆਂ ਨੂੰ ਖਿੱਚਣ ਵਾਲੀ ਵਿਸ਼ੇਸ਼ ਬੱਸ ਦਾ ਵੀ ਕੀਤਾ ਉਦਘਾਟਨ
• ਚਿੜੀਆ ਘਰ ਵਿਖੇ ਬਣੇਗਾ ਅਤਿ-ਆਧੁਨਿਕ 'ਐਕੁਏਰੀਮ '
ਏਨਟੀ 24 ਨਯੂਜ਼
ਵਿਨਯ ਕੁਮਾਰ
ਛੱਤਬੀੜ / ਚੰਡੀਗੜ
ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ ਚਿੜਿਆ ਘਰ ਵਿਖੇ ਸੈਲਾਨੀਆਂ ਲਈ ਵਧੀਆ ਸਹੂਲਤਾਵਾਂ ਪ੍ਰਦਾਨ ਕਰਨ ਦਾ ਵੱਡਾ ਉਪਰਾਲਾ ਕੀਤਾ ਹੈ ਅਤੇ ਚਿੜੀਆ ਘਰ ਦੀ ਮੁਕੰਮਲ ਦਿੱਖ ਬਦਲੀ ਗਈ ਹੈ ਇਸ ਪ੍ਰਾਜੈਕਟ ਦੀ ਕੁੱਲ ਲਾਗਤ 7.90 ਕਰੋੜ ਰੁਪਏ ਹੈ ਅਤੇ ਇਹ ਹੁਣ ਆਖਰੀ ਪੜਾਅ ਉਤੇ ਹੈ ਇਹ ਪ੍ਰਾਜੈਕਟ 26 ਜਨਵਰੀ ਤੱਕ ਮੁਕੰਮਲ ਹੋ ਜਾਵੇਗਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਰਸਮੀ ਉਦਘਾਟਨ ਕਰਨਗੇ ਇਹ ਖੁਲਾਸਾ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਚਿੜੀਆ ਘਰ ਵਿਖੇ ਇਸ ਵਿਆਪਕ ਪ੍ਰਾਜੈਕਟ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਮੌਕੇ ਸ. ਸਿੱਧੂ ਨੇ ਮੀਡੀਆ ਕਰਮੀਆਂ ਨੂੰ ਨਾਲ ਲੈ ਕੇ ਪੂਰੇ ਚਿੜੀਆ ਘਰ ਦਾ ਦੌਰਾ ਕਰ ਕੇ ਨਵੇਂ ਪ੍ਰਾਜੈਕਟ ਦਿਖਾਏ
ਸਿੱਧੂ ਨੇ ਕਿਹਾ ਕਿ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਵੱਲੋਂ ਧਾਰਮਿਕ ਸ਼ਰਧਾਲੂਆਂ ਤੇ ਸੈਲਾਨੀਆਂ ਵਾਸਤੇ ਸੂਬੇ ਅੰਦਰ ਮੌਜੂਦ 35 ਵੱਖਵੱਖ ਇਤਿਹਾਸਕ, ਧਾਰਮਿਕ ਤੇ ਸੈਲਾਨੀ ਥਾਵਾਂ ਦੀ ਮੁਕੰਮਲ ਦਿੱਖ ਬਦਲੀ ਜਾ ਰਹੀ ਹੈ ਜਿਸ ਤਹਿਤ ਜੰਗਲੀ ਜੀਵ ਸੈਲਾਨੀਆਂ ਦੀ ਸਹੂਲਤ ਲਈ ਚਿੜੀਆ ਘਰ ਦੀ ਮੁਕੰਮਲ ਕਾਇਆ ਕਲਪ ਕੀਤੀ ਗਈ ਹੈ7.90 ਕਰੋੜ ਦੀ ਰਾਸ਼ੀ ਨਾਲ ਚਿੜੀਆ ਘਰ ਸੈਲਾਨੀਆਂ ਲਈ ਖਿੱਚ ਭਰਪੂਰ ਬਣ ਗਿਆ ਉਨਾਨੇ ਕਿਹਾ ਕਿ ਪਿਛਲੇ ਦੋ ਤੋਂ ਤਿੰਨ ਸਾਲਾਂ ਦੇ ਵਕਫੇ ਦੌਰਾਨ ਚਿੜੀਆ ਘਰ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਪ੍ਰਤੀ ਸਾਲ ਸਾਢੇ ਪੰਜ ਲੱਖ ਤੋਂ ਵਧ ਕੇ ਸਾਢੇ ਅੱਠ ਲੱਖ ਹੋ ਗਈ ਹੈ ਜੋ ਕਿ ਤਿੰਨ ਲੱਖ ਵਾਧਾ ਹੋਇਆ ਹੈ ਉਨਾ ਕਿਹਾ ਕਿ ਨਵੇਂ ਪ੍ਰਾਜੈਕਟ ਦੇ ਮੁਕੰਮਲ ਹੋਣ ਉਪਰੰਤ ਸੈਲਾਨੀਆਂ ਦੀ ਗਿਣਤੀ 10 ਲੱਖ ਤੱਕ ਪਹੁੰਚਾਣ ਦਾ ਟੀਚਾ ਹੈ ਇਹ ਪ੍ਰਾਜੈਕਟ ਇੰਫਰਾਸਟਰਕਚਰ ਡਿਵੈਲਪਮੈਂਟ ਇਨਵੈਸਟਮੈਂਟ ਪ੍ਰੋਗਰਾਮ ਫਾਰ ਟੂਰਿਜ਼ਮ ਦੇ ਤਹਿਤ ਏਸ਼ੀਅਨ ਡਿਵੈਲਪਮੈਂਟ ਬੈਂਕ ਦੀ ਵਿੱਤੀ ਸਹਾਇਤਾ ਨਾਲ ਸ਼ੁਰੂ ਕੀਤਾ ਗਿਆ ਇਕ ਵਾਰ ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਇਹ ਪੰਜਾਬ ਦੇ ਸੈਰਸਪਾਟੇ ਖੇਤਰ ਦੀ ਆਮਦਨ ਵਿੱਚ ਵਾਧਾ ਕਰੇਗਾ ਜਿਹੜਾ ਪੰਜਾਬ ਦੀ ਅਰਥ ਵਿਵਸਥਾ ਲਈ ਮਜ਼ਬੂਤ ਥੰਮ• ਸਾਬਤ ਹੋਵੇਗਾ ਚਿੜੀਆ ਘਰ ਵਿਖੇ ਸੈਲਾਨੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆ ਸ. ਸਿੱਧੂ ਨੇ ਦੱਸਿਆ ਕਿ ਜੰਗਲੀ ਜੀਵਾਂ ਦੀ ਸੰਭਾਲ ਦੇ ਵਿਸ਼ੇ ਨਾਲ ਪ੍ਰਵੇਸ਼ ਦੁਆਰ ਨੂੰ ਡਿਜ਼ਾਇਨ ਕੀਤਾ ਗਿਆ ਹੈ ਅਤੇ ਮੁੱਖ ਗੇਟ ਦੇ ਨਾਲ ਰੁੱਖ ਤੇ ਜਾਨਵਰਾਂ ਦਾ ਰੇਖਾਚਿੱਤਰ ਉਲੀਕੀਆ ਗਿਆ ਹੈਟਿਕਟ ਕਾਊਂਟਰ ਨੂੰ ਕੁਦਰਤੀ ਆਲੇਦੁਆਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜਾਇਨ ਕੀਤਾ ਗਿਆ ਹੈ ਚਾਰ ਮਲਟੀਬ੍ਰਾਂਡਾਂ ਵਾਲੇ ਵਧੀਆ ਫੂਡ ਪਲਾਜ਼ਾ ਦੀ ਵਿਵਸਥਾ ਕੀਤੀ ਗਈ ਹੈ ਜਿਸ ਵਿਚ ਬਾਹਰ ਅਤੇ ਛੱਤ 'ਤੇ ਬੈਠਣ ਦੀ ਸੁਵਿਧਾ ਉਪਲੱਬਧ ਹੈ ਇਸ ਤੋਂ ਇਲਾਵਾ 'ਇੰਟਰਪ੍ਰੀਟੇਸ਼ਨ ਸੈਂਟਰ' ਬਣਾਇਆ ਗਿਆ ਹੈ ਜਿਸ ਵਿੱਚ ਇੱਕ ਲੌਬੀ, ਦੋ ਪ੍ਰਦਰਸ਼ਨੀ ਹਾਲ, ਇੱਕ ਆਡਿਓ ਵਿਜ਼ੂਅਲ ਰੂਮ ਅਤੇ ਇਸਤਰੀਆਂ ਤੇ ਮਰਦਾਂ ਲਈ ਸਾਫਸੁਥਰੇ ਪਾਖਾਨੇ ਬਣਾਏ ਗਏ ਹਨ ਇਸ ਪ੍ਰਾਜੈਕਟ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਸ. ਸਿੱਧੂ ਨੇ ਕਿਹਾ ਕਿ ਉਹਨਾ ਦੇ ਵਿਭਾਗ ਵੱਲੋਂ ਚਿੜੀਆ ਘਰ ਦੀਆਂ ਅਦਰੂਨੀ ਸੜਕਾਂ ਦੇ ਨਾਲ ਨਾਲ ਵੱਖਵੱਖ ਥਾਵਾਂ ਉਤੇ ਰਹਿਣਬਸੇਰੇ ਬਣਾਏ ਗਏ ਹਨ ਇਸ ਦੇ ਨਾਲ ਹੀ 3.5 ਕਿਲੋਮੀਟਰ ਦੀ ਲੰਬਾਈ ਵਾਲੇ ਅੰਦਰੂਨੀ ਫੁਟਪਾਥ 'ਤੇ ਇੰਟਰਲਾਕ ਟਾਇਲਾਂ ਲਗਾਈਆਂ ਗਈਆਂ ਹਨl ਸੇਮ ਦੇ ਕਾਰਨ ਹੋਣ ਵਾਲੀ ਪਾਣੀ ਦੀ ਘਾਟ ਨੂੰ ਰੋਕਣ ਲਈ ਮੌਜੂਦਾ ਝੀਲ ਨੂੰ ਵਾਟਰਪਰੂਫ ਕਰਕੇ ਮੁੜ ਸੁਰਜੀਤ ਕੀਤਾ ਗਿਆ ਹੈ l ਸੈਂਟਰਲ ਆਈਲੈਂਡ 'ਤੇ ਇਕ ਪਾਣੀ ਦਾ ਝਰਨਾ ਬਣਾਇਆ ਗਿਆ ਹੈ ਚਿੜਿਆ ਘਰ ਵਿਚ ਜੰਗਲ ਟਰੇਨਿੰਗ ਅਤੇ ਐਡਵੈਂਚਰ ਸਪੋਰਟਸ ਵਿਸ਼ੇ 'ਤੇ ਬੱਚਿਆਂ ਲਈ ਪਾਰਕ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ ਸ. ਸਿੱਧੂ ਨੇਇਸ ਮੌਕੇ ਸੈਰ ਸਪਾਟਾ ਵਿਭਾਗ ਵੱਲੋਂ ਨਾਲ ਤਿਆਰ ਕੀਤੀ ਵਿਸ਼ੇਸ਼ ਬੱਸ ਦਾ ਵੀ ਉਦਘਾਟਨ ਕੀਤਾ ਇਸ ਬੱਸ ਅੰਦਰ ਸੂਬੇ ਅੰਦਰ ਮੌਜੂਦ ਵੱਖਵੱਖ ਸੈਲਾਨੀ ਥਾਵਾਂ ਦੀ ਜਾਣਕਾਰੀ, ਤਸਵੀਰਾਂ ਅਤੇ ਵੀਡਿਓ ਫਿਲਮਾਂ ਚੱਲਣਗੀਆਂ ਸ. ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕਿਧਰੇ ਵੀ ਕੋਈ ਵੱਡਾ ਤਿਉਹਾਰ, ਮੇਲਾ ਜਾਂ ਉਤਸਵ ਹੋਵੇ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਇਕੱਠ ਹੋਵੇਗਾ ਉਸ ਥਾਂ ਇਹ ਬੱਸ ਪਾਰਕਿੰਗ ਵਿੱਚ ਖੜੀ ਕੀਤੀ ਜਾਵੇ ਤਾਂ ਜੋ ਸੈਲਾਨੀਆਂ ਨੂੰ ਖਿੱਚਿਆ ਜਾਵੇ ਪਾਇਲਟ ਪ੍ਰਾਜੈਕਟ ਤਹਿਤ ਇਹ ਪਹਿਲੀ ਬੱਸ ਲਈ ਗਈ ਹੈ ਅਤੇ ਭਵਿੱਖ ਵਿੱਚ ਦੋ ਹੋਰ ਅਜਿਹੀਆਂ ਬੱਸਾਂ ਤਿਆਰ ਕੀਤੀਆਂ ਜਾਣਗੀਆਂ ਬੱਸ ਵਿੱਚ ਵੱਖਵੱਖ ਧਾਰਮਿਕ ਤੇ ਸੈਲਾਨੀ ਥਾਵਾਂ ਦੀ ਜਾਣਕਾਰੀ ਬਾਰੇ ਕਿਤਾਬਚੇ ਵੀ ਰੱਖੇ ਗਏ ਹਨ ਇਸ ਬੱਸ ਵਿੱਚ ਬਾਹਰੋਂ ਵੀ ਸੂਬੇ ਦੀ ਪ੍ਰਮੁੱਖ ਇਤਿਹਾਸਕ, ਧਾਰਮਿਕ ਸਥਾਨਾਂ ਦੀਆਂ ਖਿੱਚ ਭਰਪੂਰ ਤਸਵੀਰਾਂ ਲਗਾਈਆਂ ਗਈਆਂ ਹਨ ਸ. ਸਿੱਧੂ ਨੇ ਛੱਤਬੀੜ ਚਿੜੀਆ ਘਰ ਪ੍ਰਸ਼ਾਸਨ ਵੱਲੋਂ ਸਪਾਂਸਰ ਰਾਸ਼ੀ ਨਾਲ ਜਾਨਵਰ ਗੋਦ ਲੈਣ ਦੀ ਸਕੀਮ ਦੀ ਤਾਰੀਫ ਕਰਦਿਆਂ ਮੌਕੇ 'ਤੇ ਹੀ ਸਫੇਦ ਬਾਘਾਂ ਦੇ ਜੋੜੇ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਸਫੇਦ ਬਾਘਾਂ ਦੀ ਜੋੜੀ 'ਅਮਨ' ਤੇ 'ਦੀਆ' ਨੂੰ ਗੋਦ ਲੈਣ ਦੀ ਕੀਮਤ ਪ੍ਰਤੀ ਸਾਲ ਕੁੱਲ 4 ਲੱਖ ਰੁਪਏ ਹੈ ਇਸ ਮੌਕੇ ਸ. ਸਿੱਧੂ ਨੇ ਐਲਾਨ ਕੀਤਾ ਕਿ ਚਿੜੀਆ ਘਰ ਵਿੱਚ ਇਕ ਸਾਲ ਦੇ ਅੰਦਰ 5 ਕਰੋੜ ਦੀ ਲਾਗਤ ਵਾਲਾ ਅਤਿਆਧੁਨਿਕ 'ਐਕੁਏਰੀਮ' ਸਥਾਪਤ ਕੀਤਾ ਜਾਵੇਗਾ ਜਿਸ ਵਿੱਚ ਹਰ ਕਿਸਮ ਦੀਆਂ ਮੱਛੀਆਂ ਸੈਲਾਨੀਆਂ ਦੇ ਦੇਖਣ ਲਈ ਰੱਖੀਆਂ ਜਾਣਗੀਆਂ ਉਨਾਨੇ ਕਿਹਾ ਕਿ ਇਸ ਨੂੰ ਸਥਾਪਤ ਕਰਨ ਲਈ ਉਹ ਮੁੱਖ ਮੰਤਰੀ ਜੀ ਨਾਲ ਨਿੱਜੀ ਤੌਰ ਉਤੇ ਗੱਲ ਕਰਨਗੇ ਇਸ ਮੌਕੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ, ਡਾਇਰੈਕਟਰ ਸ੍ਰੀ ਮਾਲਵਿੰਦਰ ਸਿੰਘ ਜੱਗੀ, ਪ੍ਰਮੁੱਖ ਮੁੱਖ ਵਣਪਾਲ (ਜੰਗਲੀ ਜੀਵ) ਸ੍ਰੀ ਕੁਲਦੀਪ ਕੁਮਾਰ, ਮੁੱਖ ਵਣਪਾਲ (ਜੰਗਲੀ ਜੀਵ) ਸ੍ਰੀ ਬਸੰਤਾ ਰਾਜ ਕੁਮਾਰ, ਛੱਤਬੀੜ ਚਿੜੀਆ ਘਰ ਦੇ ਫੀਲਡ ਡਾਇਰੈਕਟਰ ਡਾ.ਐਮ. ਸੁਧਾਗਰ, ਰੇਂਜ ਅਫਸਰ ਸ੍ਰੀ ਹਰਪਾਲ ਸਿੰਘ, ਸ. ਸਿੱਧੂ ਦੇ ਵਿਸ਼ੇਸ਼ ਕਾਰਜ ਅਫਸਰ ਸ੍ਰੀ ਰੁਪਿੰਦਰ ਸਿੰਘ ਸੰਧੂ ਤੇ ਸਲਾਹਕਾਰ ਸ੍ਰੀ ਅੰਗਦ ਸਿੰਘ ਸੋਹੀ, ਪ੍ਰਾਜੈਕਟ ਕੋਆਰਡੀਨੇਟਰ (ਪ੍ਰਸ਼ਾਸਨ) ਸ੍ਰੀ ਐਸ.ਪੀ.ਸਿੰਘ ਢੀਂਡਸਾ, ਚੀਫ ਜਨਰਲ ਮੈਨੇਜਰ ਸ੍ਰੀ ਯੋਗੇਸ਼ ਗੁਪਤਾ, ਮੁੱਖ ਇੰਜਨੀਅਰ ਸ੍ਰੀ ਪ੍ਰੇਮ ਗੁਪਤਾ ਵੀ ਹਾਜ਼ਰ ਸਨ ।
No comments:
Post a Comment